ਪਾਬੰਦੀਆਂ ਵਿੱਚ ਤਬਦੀਲੀਆਂ ਦਾ ਸੰਖੇਪ

ਜੇਕਰ ਤੁਸੀਂ ਚਿੰਤਤ ਹੋ, coronavirus ਹੌਟਲਾਈਨ ਨੂੰ ਫੋਨ ਕਰੋ 1800 675 398 (24ਘੰਟੇ).
ਜੇ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, TIS National ਨੂੰ 131 450 ਉਪਰ ਫੋਨ ਕਰੋ.
ਕਿਰਪਾ ਕਰਕੇ ਟਰਿਪਲ ਜ਼ੀਰੋ (000) ਨੂੰ ਸੰਕਟਕਾਲ ਵਾਸਤੇ ਰਹਿਣ ਦਿਓ.

ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ

 • ਜਦ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਚਿਹਰਾ ਢੱਕਣਾ ਚਾਹੀਦਾ ਹੈ।
 • ਦੂਸਰੇ ਲੋਕਾਂ ਤੋਂ ਘੱਟੋ ਘੱਟ 1.5 ਮੀਟਰ ਦੀ ਸੁਰੱਖਿਅਤ ਦੂਰੀ ਰੱਖੋ।
 • ਆਪਣੇ ਹੱਥਾਂ ਨੂੰ ਅਕਸਰ ਧੋਵੋ।
 • ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਘਰ ਰਹੋ। ਕੰਮ ਉੱਤੇ ਨਾ ਜਾਓ।
 • ਟਿਸ਼ੂ ਜਾਂ ਆਪਣੀ ਕੂਹਣੀ ਵਿੱਚ ਖੰਘਣਾ ਜਾਂ ਛਿੱਕਣਾ।
 • ਜੇ ਤੁਹਾਨੂੰ ਕਰੋਨਾਵਾਇਰਸ (COVID-19) ਦੇ ਕੋਈ ਲੱਛਣ ਹਨ, ਤਾਂ ਤੁਹਾਡੇ ਵਾਸਤੇ ਟੈਸਟ ਕਰਵਾਉਣਾ ਲਾਜ਼ਮੀ ਹੈ।
 • ਕਰੋਨਾਵਾਇਰਸ ਟੈਸਟ ਹਰ ਕਿਸੇ ਵਾਸਤੇ ਮੁਫ਼ਤ ਹੈ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿੰਨ੍ਹਾਂ ਕੋਲ ਕੋਈ ਮੈਡੀਕੇਅਰ ਕਾਰਡ ਨਹੀਂ ਹੈ, ਜਿਵੇਂ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ।

ਇਸ ਸਫੇ ਉੱਤੇ

 

ਵਿਕਟੋਰੀਆ ਦੀਆਂ ਮੌਜੂਦਾ ਪਾਬੰਦੀਆਂ ਦੇ ਪੱਧਰ

ਪਾਬੰਦੀਆਂ ਨੂੰ ਘੱਟ ਕਰਨ ਦੀ ਯੋਜਨਾ ਅਤੇ ਵਿਕਟੋਰੀਆ ਵਾਸਤੇ COVID ਸੁਭਾਵਿਕ (COVID Normal) ਤੱਕ ਪਹੁੰਚਣ ਲਈ ਚੁੱਕੇ ਕਦਮਾਂ ਨੂੰ ਕਰੋਨਾਵਾਇਰਸ (COVID-19) ਦੀ ਮੁੜ ਖੋਲ੍ਹਣ ਵਾਲੀ ਯੋਜਨਾ ਵਿੱਚ ਤਹਿ ਕੀਤਾ ਗਿਆ ਹੈ।

ਮੈਲਬੌਰਨ ਮਹਾਂਨਗਰ ਵਾਸਤੇ ਇੱਕ ਯੋਜਨਾ ਹੈ ਅਤੇ ਇੱਕ ਦਿਹਾਤੀ ਵਿਕਟੋਰੀਆ ਵਾਸਤੇ ਹੈ।

ਜੇ ਸਥਿੱਤੀ ਬਦਲ ਜਾਂਦੀ ਹੈ ਤਾਂ ਮੁੱਖ ਸਿਹਤ ਅਫਸਰ (Chief Health Officer) ਪਾਬੰਦੀਆਂ ਨੂੰ ਬਦਲ ਸਕਦਾ ਹੈ।

ਮੈਲਬੋਰਨ ਮਹਾਂਨਗਰ

ਦੂਜਾ ਕਦਮ: 28 ਸਤੰਬਰ 2020 ਤੋਂ ਮੈਲਬੌਰਨ ਮਹਾਂਨਗਰ ਵਿੱਚ।

28 ਸਤੰਬਰ 2020 ਨੂੰ ਸਵੇਰੇ 5 ਵਜੇ ਤੋਂ ਮੈਲਬੌਰਨ ਮਹਾਂਨਗਰ ਵਿੱਚ ਕਰਫਿਊ ਹੋਰ ਜ਼ਿਆਦਾ ਲਾਗੂ ਨਹੀਂ ਹੈ।

ਤੁਸੀਂ ਚਾਰ ਕਾਰਣਾਂ ਵਿੱਚੋਂ ਕਿਸੇ ਇੱਕ ਵਾਸਤੇ ਕਿਸੇ ਵੀ ਸਮੇਂ ਘਰੋਂ ਬਾਹਰ ਜਾ ਸਕਦੇ ਹੋ:

 • ਭੋਜਨ ਜਾਂ ਹੋਰ ਜ਼ਰੂਰੀ ਚੀਜ਼ਾਂ ਵਾਸਤੇ ਖਰੀਦਦਾਰੀ ਕਰਨਾ
 • ਕਸਰਤ (ਬਾਹਰਵਾਰ ਅਤੇ ਸੀਮਤ)
 • ਆਗਿਆ ਦਿੱਤਾ ਕੰਮ
 • ਦਿਆਲੂ ਕਾਰਨਾਂ ਕਰਕੇ ਸੰਭਾਲ ਪ੍ਰਦਾਨ ਕਰਨੀ, ਜਾਂ ਡਾਕਟਰੀ ਇਲਾਜ ਕਰਵਾਉਣ ਜਾਣਾ।

ਕਸਰਤ ਅਤੇ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਕਰਨ ਵਾਸਤੇ, ਤੁਹਾਨੂੰ ਲਾਜ਼ਮੀ ਤੌਰ ਤੇ ਆਪਣੇ ਘਰ ਦੇ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਰਹਿਣਾ ਚਾਹੀਦਾ ਹੈ।

ਇਸ ਸਮੇਂ ਤੋਂ:

 • ਦੋ ਘਰਾਂ ਦੇ ਵੱਧ ਤੋਂ ਵੱਧ ਪੰਜ ਲੋਕ ਇੱਕ ਦੂਜੇ ਨੂੰ ਬਾਹਰਵਾਰ ਮਿਲ ਸਕਦੇ ਹਨ।
 • ਟਰਮ 4 ਵਿੱਚ ਪ੍ਰੈਪ ਤੋਂ 6ਵੀਂ ਜਮਾਤ ਤੱਕ, VCE/VET/VCAL, ਅਤੇ ਮਾਹਰ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜਾਅਵਾਰ ਵਾਪਸੀ ਹੋਵੇਗੀ।
 • ਬਾਲ-ਸੰਭਾਲ (ਚਾਈਲਡ ਕੇਅਰ) ਮੁੜ ਖੁੱਲ੍ਹਦੇ ਹਨ।
 • ਕੰਮ ਵਾਲੀਆਂ ਵਧੇਰੇ ਜਗ੍ਹਾਵਾਂ ਖੁੱਲ੍ਹ ਸਕਦੀਆਂ ਹਨ।
 • ਤੈਰਾਕੀ ਦੇ ਬਾਹਰਵਾਰ ਤਲਾਬ ਮੁੜ ਖੁੱਲ੍ਹਦੇ ਹਨ, ਪ੍ਰਤੀ ਸਿਖਲਾਇਕ ਦੋ ਲੋਕ ਨਿੱਜੀ ਸਿਖਲਾਈ ਲੈ ਸਕਦੇ ਹਨ।
 • ਪੰਜ ਲੋਕਾਂ ਅਤੇ ਇੱਕ ਧਾਰਮਿਕ ਆਗੂ ਦੇ ਨਾਲ ਧਾਰਮਿਕ ਸਮਾਗਮਾਂ ਦੀ ਬਾਹਰਵਾਰ ਆਗਿਆ ਹੈ।
 • ਪੰਜ ਲੋਕਾਂ ਦੇ ਨਾਲ ਬਾਹਰਵਾਰ ਵਿਆਹ ਵਾਲੇ ਸਮਾਗਮਾਂ ਦੀ ਆਗਿਆ ਹੈ (ਇਸ ਵਿੱਚ ਵਿਆਹ ਵਾਲਾ ਜੋੜਾ ਅਤੇ ਦੋ ਗਵਾਹ ਸ਼ਾਮਲ ਹਨ)।
 • ਜੇ ਤੁਸੀਂ ਬਿਨਾਂ ਕਿਸੇ ਕਨੂੰਨੀ ਕਾਰਣ ਦੇ ਦਿਹਾਤੀ ਵਿਕਟੋਰੀਆ ਵੱਲ ਨੂੰ ਸਫਰ ਕਰਦੇ ਹੋ ਤਾਂ ਤੁਹਾਨੂੰ ਵਿਕਟੋਰੀਆ ਪੁਲਿਸ ਦੁਆਰਾ 4,957 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇ ਤੁਸੀਂ ਪੰਜ ਲੋਕਾਂ ਦੇ ਸਮੂਹ ਤੋਂ ਜ਼ਿਆਦਾ ਉਹਨਾਂ ਦੋਸਤਾਂ ਅਤੇ ਪਰਿਵਾਰ ਨੂੰ ਮਿਲਦੇ ਹੋ ਜੋ ਤੁਹਾਡੇ ਨਾਲ ਨਹੀਂ ਰਹਿੰਦੇ ਹਨ, ਤਾਂ ਵੀ ਤੁਹਾਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇ ਤੁਹਾਡੇ ਦੋਸਤ ਜਾਂ ਪਰਿਵਾਰ ਬਿਨਾਂ ਕਿਸੇ ਜਾਇਜ਼ ਕਾਰਣ ਦੇ ਤੁਹਾਡੇ ਘਰ ਆਉਂਦੇ ਹਨ, ਜਿਵੇਂ ਕਿ ਸੰਭਾਲ ਪ੍ਰਦਾਨ ਕਰਵਾਉਣਾ, ਤਾਂ ਤੁਹਾਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ।

ਤੀਜਾ ਕਦਮ: ਜੇ ਪਿਛਲੇ 14 ਦਿਨਾਂ ਵਿੱਚ (ਰਾਜ-ਵਿਆਪੀ) ਪੰਜ ਨਵੇਂ ਮਾਮਲਿਆਂ (ਰਾਜ-ਵਿਆਪੀ) ਤੋਂ ਘੱਟ ਦੀ ਔਸਤ ਹੈ, ਅਤੇ ਜੇ ਸਿਹਤ ਮਾਹਰ ਸਹਿਮਤ ਹਨ।

ਇਸ ਸਮੇਂ ਤੋਂ:

 • ਕੋਈ ਕਰਫਿਊ ਨਹੀਂ ਹੈ ਅਤੇ ਘਰ ਵਿੱਚੋਂ ਬਾਹਰ ਜਾਣ ਲਈ ਜਾਂ ਤੁਸੀਂ ਕਿੰਨੀ ਦੂਰ ਯਾਤਰਾ ਕਰ ਸਕਦੇ ਹੋ, ਉਪਰ ਕੋਈ ਪਾਬੰਦੀਆਂ ਨਹੀਂ ਹਨ।
 • 10 ਤੱਕ ਲੋਕ ਬਾਹਰਵਾਰ ਇਕੱਠੇ ਹੋ ਸਕਦੇ ਹਨ।
 • ਤੁਸੀਂ ਕਿਸੇ ਹੋਰ ਘਰ ਤੋਂ ਆਪਣੇ ਘਰ ਵਿੱਚ ਪੰਜ ਪ੍ਰਾਹੁਣਿਆਂ ਤੱਕ ਨੂੰ ਬੁਲਾ ਸਕਦੇ ਹੋ। ਉਹ ਇੱਕੋ ਪਰਿਵਾਰ ਹੋਣਾ ਚਾਹੀਦਾ ਹੈ।
 • 7ਵੀਂ ਜਮਾਤ ਤੋਂ 10ਵੀਂ ਜਮਾਤ ਵਾਲੇ ਵਿਦਿਆਰਥੀ ਵਾਪਸ ਸਕੂਲ ਜਾਣ ਦੇ ਯੋਗ ਹੋ ਸਕਦੇ ਹਨ ਜੇ ਸਾਡੇ ਕੋਲ ਮਾਮਲਿਆਂ ਦੀ ਗਿਣਤੀ ਘੱਟ ਹੈ, ਅਤੇ ਜੇ ਸਿਹਤ ਮਾਹਰ ਸਹਿਮਤ ਹਨ।
 • ਦੁਕਾਨਾਂ ਅਤੇ ਹੇਅਰ ਡਰੈਸਰ ਮੁੜ ਖੁੱਲ੍ਹਦੇ ਹਨ।
 • ਰੈਸਟੋਰੈਂਟ ਅਤੇ ਕੈਫੇ ਬਾਹਰੀ ਸੀਟਾਂ ਵਾਲੀ ਸੇਵਾ ਅਤੇ 10 ਲੋਕਾਂ ਦੀ ਸਮੂਹ ਸੀਮਾ ਦੇ ਨਾਲ ਖੁੱਲ੍ਹ ਸਕਦੇ ਹਨ।
 • ਬਾਲਗਾਂ ਵਾਸਤੇ ਬਾਹਰਵਾਰ ਗੈਰ-ਸੰਪਰਕ ਖੇਡਾਂ ਦੀ ਪੜਾਅਵਾਰ ਵਾਪਸੀ। 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਾਸਤੇ ਬਾਹਰਵਾਰ ਖੇਡਾਂ ਮੁੜ ਸ਼ੁਰੂ ਹੁੰਦੀਆਂ ਹਨ (ਸੰਪਰਕ ਵਾਲੀਆਂ ਅਤੇ ਗੈਰ-ਸੰਪਰਕ)।

ਆਖਰੀ ਕਦਮ: ਜਨਤਕ ਸਿਹਤ ਸਲਾਹ ਦੇ ਅਧੀਨ ਅਤੇ ਜੇ ਪਿਛਲੇ 14 ਦਿਨਾਂ ਵਿੱਚ ਕੋਈ ਨਵੇਂ ਮਾਮਲੇ ਸਾਹਮਣੇ ਨਹੀਂ ਆਏ ਹਨ ਅਤੇ ਸਿਹਤ ਮਾਹਰ ਸਹਿਮਤ ਹਨ।

ਇਸ ਸਮੇਂ ਤੋਂ:

 • 50 ਤੱਕ ਲੋਕ ਬਾਹਰਵਾਰ ਇਕੱਠੇ ਹੋ ਸਕਦੇ ਹਨ।
 • ਤੁਸੀਂ ਆਪਣੇ ਘਰ ਵਿਖੇ 20 ਤੱਕ ਪ੍ਰਾਹੁਣਿਆਂ ਨੂੰ ਬੁਲਾ ਸਕਦੇ ਹੋ।
 • ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ।
 • ਰੈਸਟੋਰੈਂਟ ਅਤੇ ਕੈਫੇ ਅੰਦਰ ਬਿਠਾ ਕੇ ਸੇਵਾ ਪ੍ਰਦਾਨ ਕਰਨ ਵਾਸਤੇ 20 ਲੋਕਾਂ ਦੀਆਂ ਸਮੂਹ ਸੀਮਾਵਾਂ ਅਤੇ 50 ਗਾਹਕਾਂ ਦੀ ਸੀਮਾ ਨਾਲ ਖੁੱਲ੍ਹ ਸਕਦੇ ਹਨ।
 • ਸੁਰੱਖਿਆ ਉਪਾਵਾਂ ਦੇ ਅਧੀਨ ਖੇਡਾਂ ਮੁੜ ਸ਼ੁਰੂ ਹੋ ਸਕਦੀਆਂ ਹਨ। ਸੰਪਰਕ ਵਾਲੀਆਂ ਖੇਡਾਂ ਹਰ ਉਮਰ ਲਈ ਮੁੜ ਸ਼ੁਰੂ ਹੁੰਦੀਆਂ ਹਨ।
 • ਵਿਆਹਾਂ ਅਤੇ ਅੰਤਿਮ ਸੰਸਕਾਰਾਂ ਵਿੱਚ 50 ਤੱਕ ਲੋਕ ਸ਼ਾਮਲ ਹੋ ਸਕਦੇ ਹਨ।
 • ਚਾਰ ਵਰਗ ਮੀਟਰ ਦੇ ਨਿਯਮ ਦੇ ਅਧੀਨ, ਜਨਤਕ ਧਾਰਮਿਕ ਪੂਜਾ ਮੁੜ ਸ਼ੁਰੂ ਹੁੰਦੀ ਹੈ।

COVID Normal: ਜੇ 28 ਦਿਨਾਂ ਵਾਸਤੇ ਕੋਈ ਨਵੇਂ ਮਾਮਲੇ ਨਹੀਂ ਵਾਪਰਦੇ, ਅਤੇ ਕੋਈ ਸਰਗਰਮ ਮਾਮਲੇ (ਰਾਜ-ਵਿਆਪੀ) ਨਹੀਂ ਹਨ, ਅਤੇ ਆਸਟ੍ਰੇਲੀਆ ਵਿੱਚ ਫੈਲਣ ਦੀ ਕੋਈ ਚਿੰਤਾ ਨਹੀਂ ਹੈ, ਅਤੇ ਸਿਹਤ ਮਾਹਿਰ ਸਹਿਮਤ ਹਨ।

ਇਸ ਸਮੇਂ ਤੋਂ:

 • ਸੁਰੱਖਿਆ ਸ਼ਰਤਾਂ ਦੇ ਅਧੀਨ ਪਾਬੰਦੀਆਂ ਨੂੰ ਘਟਾਇਆ ਜਾਂ ਹਟਾਇਆ ਜਾਂਦਾ ਹੈ।
 • ਉਹ ਲੋਕ ਕੰਮ ਦੀ ਜਗ੍ਹਾ ਉੱਤੇ ਪੜਾਅਵਾਰ ਵਾਪਸ ਆ ਜਾਂਦੇ ਹਨ ਜੋ ਘਰ ਵਿੱਚ ਕੰਮ ਕਰਦੇ ਆ ਰਹੇ ਹਨ।
 • ਵਿਆਹਾਂ ਜਾਂ ਅੰਤਿਮ ਸੰਸਕਾਰਾਂ ਵਾਸਤੇ ਕੋਈ ਸੀਮਾਵਾਂ ਨਹੀਂ ਹਨ।
 • ਘਰ ਵਿੱਚ ਇਕੱਠ ਕਰਨ ਦੀਆਂ ਜਾਂ ਪ੍ਰਾਹੁਣਿਆਂ ਵਾਸਤੇ ਕੋਈ ਸੀਮਾਵਾਂ ਨਹੀਂ ਹਨ।

ਦਿਹਾਤੀ ਵਿਕਟੋਰੀਆ

ਤੀਜਾ ਕਦਮ:

ਦਿਹਾਤੀ ਵਿਕਟੋਰੀਆ ਵਿੱਚ 16 ਸਤੰਬਰ 2020 ਨੂੰ ਰਾਤ 11:59 ਵਜੇ ਤੋਂ:

 • ਘਰ ਛੱਡਣ ਦੇ ਕਾਰਨਾਂ ਜਾਂ ਤੁਸੀਂ ਯਾਤਰਾ ਕਰ ਸਕਦੇ ਹੋ, ਇਸ ਬਾਰੇ ਕੋਈ ਪਾਬੰਦੀਆਂ ਨਹੀਂ ਹਨ।
 • 10 ਤੱਕ ਲੋਕ ਬਾਹਰਵਾਰ ਇਕੱਠੇ ਹੋ ਸਕਦੇ ਹਨ।
 • ਤੁਸੀਂ ਕਿਸੇ ਦੂਸਰੇ ਘਰ ਤੋਂ ਆਪਣੇ ਘਰ ਵਿੱਚ ਪੰਜ ਤੱਕ ਪ੍ਰਾਹੁਣਿਆਂ ਨੂੰ ਬੁਲਾ ਸਕਦੇ ਹੋ। ਪ੍ਰਾਹੁਣਿਆਂ ਨੂੰ ਲਾਜ਼ਮੀ ਤੌਰ ਤੇ ਇੱਕੋ ਘਰ ਵਿੱਚੋਂ ਹੋਣਾ ਚਾਹੀਦਾ ਹੈ। ਤੁਸੀਂ ਕੇਵਲ ਇੱਕ ਹੋਰ ਪਰਿਵਾਰ ਦੀ ਚੋਣ ਕਰ ਸਕਦੇ ਹੋ, ਜੋ ਇਹਨਾਂ ਪਾਬੰਦੀਆਂ ਦੇ ਦੌਰਾਨ ਮਿਲਣ ਲਈ ਆ ਸਕਦਾ ਹੈ। 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਗਿਣਤੀ ਦੇ ਹਿੱਸੇ ਵਜੋਂ ਨਹੀਂ ਗਿਣੇ ਜਾਂਦੇ ਹਨ।
 • ਰੈਸਟੋਰੈਂਟ ਅਤੇ ਕੈਫੇ ਬਾਹਰੀ ਸੀਟਾਂ ਵਾਲੀ ਸੇਵਾ ਅਤੇ 10 ਲੋਕਾਂ ਦੀ ਸਮੂਹ ਸੀਮਾ ਦੇ ਨਾਲ ਖੁੱਲ੍ਹ ਸਕਦੇ ਹਨ।
 • ਬਾਲਗਾਂ ਵਾਸਤੇ ਬਾਹਰਵਾਰ ਗੈਰ-ਸੰਪਰਕ ਖੇਡਾਂ ਦੀ ਪੜਾਅਵਾਰ ਵਾਪਸੀ ਹੁੰਦੀ ਹੈ। 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਾਸਤੇ ਬਾਹਰਵਾਰ ਖੇਡਾਂ ਮੁੜ ਸ਼ੁਰੂ ਹੁੰਦੀਆਂ ਹਨ (ਸੰਪਰਕ ਵਾਲੀਆਂ ਅਤੇ ਗੈਰ-ਸੰਪਰਕ)।

ਆਖਰੀ ਕਦਮ: ਜਨਤਕ ਸਿਹਤ ਸਲਾਹ ਦੇ ਅਧੀਨ ਅਤੇ ਜੇ ਪਿਛਲੇ 14 ਦਿਨਾਂ ਵਿੱਚ ਕੋਈ ਨਵੇਂ ਮਾਮਲੇ (ਰਾਜ ਭਰ ਵਿੱਚ) ਸਾਹਮਣੇ ਨਹੀਂ ਆਏ ਹਨ ਅਤੇ ਸਿਹਤ ਮਾਹਰਾਂ ਦੀ ਸਲਾਹ ਉੱਤੇ ਨਿਰਭਰ ਕਰਦਾ ਹੈ।

ਇਸ ਸਮੇਂ ਤੋਂ:

 • 50 ਤੱਕ ਲੋਕ ਬਾਹਰਵਾਰ ਇਕੱਠੇ ਹੋ ਸਕਦੇ ਹਨ।
 • ਤੁਸੀਂ ਆਪਣੇ ਘਰ ਵਿਖੇ 20 ਤੱਕ ਪ੍ਰਾਹੁਣਿਆਂ ਨੂੰ ਬੁਲਾ ਸਕਦੇ ਹੋ।
 • ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ।
 • ਰੈਸਟੋਰੈਂਟ ਅਤੇ ਕੈਫੇ ਅੰਦਰ ਬਿਠਾ ਕੇ ਸੇਵਾ ਪ੍ਰਦਾਨ ਕਰਨ ਵਾਸਤੇ 20 ਲੋਕਾਂ ਦੀਆਂ ਸਮੂਹ ਸੀਮਾਵਾਂ ਅਤੇ 50 ਗਾਹਕਾਂ ਦੀ ਸੀਮਾ ਨਾਲ ਖੁੱਲ੍ਹ ਸਕਦੇ ਹਨ।
 • ਸੁਰੱਖਿਆ ਉਪਾਵਾਂ ਦੇ ਅਧੀਨ ਖੇਡਾਂ ਮੁੜ ਸ਼ੁਰੂ ਹੋ ਸਕਦੀਆਂ ਹਨ। ਸੰਪਰਕ ਵਾਲੀਆਂ ਖੇਡਾਂ ਹਰ ਉਮਰ ਲਈ ਮੁੜ ਸ਼ੁਰੂ ਹੁੰਦੀਆਂ ਹਨ।
 • ਵਿਆਹਾਂ ਅਤੇ ਅੰਤਿਮ ਸੰਸਕਾਰਾਂ ਵਿੱਚ 50 ਤੱਕ ਲੋਕ ਸ਼ਾਮਲ ਹੋ ਸਕਦੇ ਹਨ।
 • ਚਾਰ ਵਰਗ ਮੀਟਰ ਦੇ ਨਿਯਮ ਦੇ ਅਧੀਨ, ਜਨਤਕ ਧਾਰਮਿਕ ਪੂਜਾ ਮੁੜ ਸ਼ੁਰੂ ਹੁੰਦੀ ਹੈ।

COVID Normal: ਜੇ 28 ਦਿਨਾਂ ਵਾਸਤੇ ਕੋਈ ਨਵੇਂ ਮਾਮਲੇ ਨਹੀਂ ਵਾਪਰਦੇ, ਅਤੇ ਕੋਈ ਸਰਗਰਮ ਮਾਮਲੇ (ਰਾਜ-ਵਿਆਪੀ) ਨਹੀਂ ਹਨ, ਅਤੇ ਆਸਟ੍ਰੇਲੀਆ ਵਿੱਚ ਫੈਲਣ ਦੀ ਕੋਈ ਚਿੰਤਾ ਨਹੀਂ ਹੈ, ਅਤੇ ਸਿਹਤ ਮਾਹਿਰ ਸਹਿਮਤ ਹਨ।

ਇਸ ਸਮੇਂ ਤੋਂ:

 • ਸੁਰੱਖਿਆ ਸ਼ਰਤਾਂ ਦੇ ਅਧੀਨ ਪਾਬੰਦੀਆਂ ਨੂੰ ਘਟਾਇਆ ਜਾਂ ਹਟਾਇਆ ਜਾਂਦਾ ਹੈ।
 • ਉਹ ਲੋਕ ਕੰਮ ਦੀ ਜਗ੍ਹਾ ਉੱਤੇ ਪੜਾਅਵਾਰ ਵਾਪਸ ਆ ਜਾਂਦੇ ਹਨ ਜੋ ਘਰ ਵਿੱਚ ਕੰਮ ਕਰਦੇ ਆ ਰਹੇ ਹਨ।
 • ਵਿਆਹਾਂ ਜਾਂ ਅੰਤਿਮ ਸੰਸਕਾਰਾਂ ਵਾਸਤੇ ਕੋਈ ਸੀਮਾਵਾਂ ਨਹੀਂ ਹਨ।
 • ਘਰ ਵਿੱਚ ਇਕੱਠ ਕਰਨ ਦੀਆਂ ਜਾਂ ਪ੍ਰਾਹੁਣਿਆਂ ਵਾਸਤੇ ਕੋਈ ਸੀਮਾਵਾਂ ਨਹੀਂ ਹਨ।

ਸੁਰੱਖਿਅਤ ਅਤੇ ਤੰਦਰੁਸਤ ਕਿਵੇਂ ਰਹਿਣਾ ਹੈ

ਕਰੋਨਾਵਾਇਰਸ (COVID-19) ਅਜੇ ਵੀ ਸਾਡੇ ਨਾਲ ਹੈ ਅਤੇ ਇਹ ਤੇਜ਼ੀ ਨਾਲ ਫੈਲ ਸਕਦਾ ਹੈ। ਸਾਡੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਸਾਨੂੰ ਸਾਰਿਆਂ ਨੂੰ ਆਪਣਾ ਕੰਮ ਕਰਨਾ ਪਵੇਗਾ।

ਇੱਥੇ ਕੁਝ ਸੌਖੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ ਹਨ ਜੋ ਤੁਸੀਂ ਸੁਰੱਖਿਅਤ ਰਹਿਣ ਲਈ ਕਰ ਸਕਦੇ ਹੋ:

 • ਆਪਣੇ ਹੱਥਾਂ ਨੂੰ ਘੱਟੋ ਘੱਟ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਨਾਲ ਧੋਵੋ।
 • ਟਿਸ਼ੂ ਜਾਂ ਆਪਣੀ ਕੂਹਣੀ ਵਿੱਚ ਖੰਘਣਾ ਅਤੇ ਛਿੱਕਣਾ।
 • ਦੂਸਰੇ ਲੋਕਾਂ ਤੋਂ ਘੱਟੋ ਘੱਟ 1.5 ਮੀਟਰ ਦੀ ਸੁਰੱਖਿਅਤ ਦੂਰੀ ਰੱਖੋ।
 • ਜੇ ਤੁਹਾਨੂੰ ਘਰੋਂ ਬਾਹਰ ਜਾਣਾ ਪੈਂਦਾ ਹੈ ਤਾਂ ਆਪਣੇ ਨੱਕ ਅਤੇ ਮੂੰਹ ਉੱਤੇ ਚਿਹਰਾ ਢੱਕਣ ਵਾਲਾ ਕੱਪੜਾ ਪਾਓ।
 • ਆਪਣੀਆਂ ਡਾਕਟਰੀ ਜਾਂਚਾਂ ਵਾਸਤੇ ਜਾਓ।
 • ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਘਰ ਰਹੋ। ਪਰਿਵਾਰ ਨੂੰ ਮਿਲਣ ਨਾ ਜਾਓ ਜਾਂ ਕੰਮ ਉੱਤੇ ਨਾ ਜਾਓ।

ਜੇ ਤੁਹਾਨੂੰ ਕੋਈ ਲੱਛਣ ਹਨ ਤਾਂ ਟੈਸਟ ਕਰਵਾਓ ਅਤੇ ਫਿਰ ਸਿੱਧਾ ਘਰ ਜਾਓ।

ਸਹਿਯੋਗ ਉਪਲਬਧ ਹੈ

ਜੇ ਤੁਸੀਂ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਆਮਦਨ ਗੁਆਉਣ ਬਾਰੇ ਚਿੰਤਤ ਹੋ, ਤਾਂ ਤੁਸੀਂ 450 ਡਾਲਰ ਦੇ ਕਰੋਨਾਵਾਇਰਸ (COVID-19) ਟੈਸਟ ਵੱਖਰੇ ਰਹਿਣ ਦੇ ਭੁਗਤਾਨ (Test Isolation Payment) ਵਾਸਤੇ ਯੋਗ ਹੋ ਸਕਦੇ ਹੋ।

ਜੇ ਤੁਹਾਡਾ ਟੈਸਟ ਪੌਜ਼ੇਟਿਵ ਆਉਂਦਾ ਹੈ ਜਾਂ ਪੁਸ਼ਟੀ ਕੀਤੇ ਮਾਮਲੇ ਦੇ ਨਜ਼ਦੀਕੀ ਸੰਪਰਕ ਹੋ, ਤਾਂ ਤੁਸੀਂ1,500 ਡਾਲਰ ਦੇ ਭੁਗਤਾ ਵਾਸਤੇ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਵਾਸਤੇ ਕਰੋਨਾਵਾਇਰਸ ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਸਿਫਰ (0) ਦਬਾਓ।

ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਉਤਾਵਲੇ ਜਾਂ ਚਿੰਤਤ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ Lifeline ਨੂੰ 13 11 14 ਉੱਤੇ ਜਾਂ Beyond Blue ਨੂੰ 1800 512 348 ਉੱਤੇ ਫੋਨ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਪਹਿਲਾਂ 131 450 ਉੱਤੇ ਫੋਨ ਕਰੋ।

ਜੇ ਤੁਸੀਂ ਦੂਸਰਿਆਂ ਤੋਂ ਦੂਰ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਕਰੋਨਾਵਾਇਰਸ (COVID-19) ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰ ਸਕਦੇ ਹੋ ਅਤੇ ਤਿੰਨ (3) ਦਬਾਓ। ਤੁਸੀਂ Australian Red Cross ਦੇ ਕਿਸੇ ਸਵੈਸੇਵਕ ਨਾਲ ਜੁੜੋਗੇ ਜੋ ਤੁਹਾਨੂੰ ਸਥਾਨਿਕ ਸਹਾਇਤਾ ਸੇਵਾਵਾਂ ਨਾਲ ਜੋੜ ਸਕਦਾ ਹੈ।

ਚਿਹਰੇ ਨੂੰ ਢੱਕਣਾ

12 ਸਾਲ ਜਾਂ ਇਸ ਤੋਂ ਵੱਡੀ ਉਮਰ ਦੇ ਹਰੇਕ ਵਿਕਟੋਰੀਆ ਵਾਸੀ ਨੂੰ ਘਰੋਂ ਬਾਹਰ ਨਿਕਲਦੇ ਸਮੇਂ ਨੱਕ ਅਤੇ ਮੂੰਹ ਨੂੰ ਢੱਕਣਾ ਲਾਜ਼ਮੀ ਹੈ, ਜਦ ਤੱਕ ਕਿ ਉਹਨਾਂ ਕੋਲ ਅਜਿਹਾ ਨਾ ਕਰਨ ਦਾ ਕਨੂੰਨੀ ਕਾਰਣ ਨਾ ਹੋਵੇ। ਉਦਾਹਰਣ ਵਜੋਂ:

 • ਜੇ ਤੁਹਾਨੂੰ ਕੋਈ ਡਾਕਟਰੀ ਸਮੱਸਿਆ ਹੈ ਜਿਵੇਂ ਕਿ ਤੁਹਾਡੇ ਚਿਹਰੇ ਉੱਤੇ ਚਮੜੀ ਦੀ ਗੰਭੀਰ ਅਵਸਥਾ, ਜਾਂ ਸਾਹ ਲੈਣ ਵਿੱਚ ਔਖਿਆਈ
 • ਜੇ ਤੁਸੀਂ ਕਾਰ ਵਿੱਚ ਹੋ, ਜਾਂ ਇਕੱਲੇ ਹੋ ਜਾਂ ਆਪਣੇ ਪਰਿਵਾਰ ਦੇ ਕਿਸੇ ਜੀਅ ਨਾਲ।
 • ਜੇ ਤੁਸੀਂ ਸਖਤ ਕਸਰਤ ਕਰ ਰਹੇ ਹੋ, ਪਰ ਫਿਰ ਵੀ ਤੁਹਾਡੇ ਕੋਲ ਚਿਹਰਾ ਢੱਕਣ ਵਾਲੀ ਕੋਈ ਚੀਜ਼ ਹੋਣੀ ਲਾਜ਼ਮੀ ਹੈ।
 • 11 ਅਕਤੂਬਰ 11:59 ਰਾਤ ਤੋਂ ਤੁਹਾਨੂੰ ਲਾਜ਼ਮੀ ਤੌਰ ਉੱਤੇ ਚਿਹਰਾ ਢੱਕਣ ਵਾਲਾ ਕੱਪੜਾ ਜਾਂ ਮਾਸਕ ਪਹਿਨਣਾ ਚਾਹੀਦਾ ਹੈ ਜੋ ਨੱਕ ਅਤੇ ਮੂੰਹ ਨੂੰ ਢੱਕਦਾ ਹੈ। ਤੁਸੀਂ ਇਕੱਲੀ ਚਿਹਰੇ ਵਾਲੀ ਢਾਲ (ਸ਼ੀਲਡ) ਨਹੀਂ ਪਹਿਨ ਸਕਦੇ।

 

 

ਟੈਸਟ ਕਰਵਾਉਣਾ ਅਤੇ ਵੱਖਰੇ ਰਹਿਣਾ

ਜੇ ਤੁਹਾਨੂੰ ਕਰੋਨਾਵਾਇਰਸ (COVID-19) ਦੇ ਕੋਈ ਲੱਛਣ ਹਨ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਤਦ ਤੱਕ ਘਰ ਵਿੱਚ ਰਹਿਣਾ ਚਾਹੀਦਾ ਹੈ, ਜਦੋਂ ਤੱਕ ਤੁਸੀਂ ਆਪਣਾ ਨਤੀਜਾ ਮਿਲ ਨਹੀਂ ਜਾਂਦਾ ਹੈ। ਕੰਮ ਉੱਤੇ ਜਾਂ ਦੁਕਾਨਾਂ ਉੱਤੇ ਨਾ ਜਾਓ।

ਕਰੋਨਾਵਾਇਰਸ ਦੇ ਲੱਛਣਾਂ ਵਿੱਚ ਸ਼ਾਮਲ ਹਨ:

 • ਬੁਖਾਰ, ਕਾਂਬਾ ਜਾਂ ਪਸੀਨਾ
 • ਖੰਘ ਜਾਂ ਗਲਾ ਦੁਖਣਾ
 • ਸਾਹ ਲੈਣ ਵਿੱਚ ਔਖਿਆਈ
 • ਵਗਦਾ ਨੱਕ
 • ਸੁੰਘਣ ਜਾਂ ਸੁਆਦ ਦੀ ਸ਼ਕਤੀ ਵਿੱਚ ਕਮੀ

ਕਰੋਨਾਵਾਇਰਸ ਟੈਸਟ ਹਰ ਕਿਸੇ ਵਾਸਤੇ ਮੁਫ਼ਤ ਹੈ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿੰਨ੍ਹਾਂ ਕੋਲ ਕੋਈ ਮੈਡੀਕੇਅਰ ਕਾਰਡ ਨਹੀਂ ਹੈ, ਜਿਵੇਂ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ।

ਜੇ ਤੁਹਾਡਾ ਟੈਸਟ ਕਰੋਨਾਵਾਇਰਸ (COVID-19) ਵਾਸਤੇ ਪੌਜੇਟਿਵ ਆਉਂਦਾ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਆਪਣੇ ਘਰ ਵਿੱਚ ਵੱਖਰੇ ਰਹਿਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਵਾਸਤੇ ਵੇਖੋ ਕਿ ਕੀ ਕਰਨਾ ਹੈ ਜੇ ਤੁਹਾਡਾ ਟੈਸਟ ਕਰੋਨਾਵਾਇਰਸ (COVID-19) ਵਾਸਤੇ ਪੌਜੇਟਿਵ ਆਉਂਦਾ ਹੈ। (Word)

ਜੇ ਤੁਸੀਂ ਕਰੋਨਾਵਾਇਰਸ (COVID-19) ਵਾਲੇ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਹੋ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ 14 ਦਿਨਾਂ ਵਾਸਤੇ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਾ ਰੱਖਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਵਾਸਤੇ ਵੇਖੋ ਕਿ ਕੀ ਕਰਨਾ ਹੈ ਜੇ ਤੁਸੀਂ ਕਰੋਨਾਵਾਇਰਸ (COVID-19) ਵਾਲੇ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ। (Word)

ਵਿਕਟੋਰੀਆ ਦੇ ਸਾਰੇ ਵਾਸੀਆਂ ਲਈ ਸਲਾਹ

ਆਪਣੇ ਆਪ ਨੂੰ ਅਤੇ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਸਾਨੂੰ ਸਾਰਿਆਂ ਨੂੰ ਲਾਜ਼ਮੀ ਤੌਰ ਤੇ ਜਿੰਮੇਵਾਰ ਹੋਣਾ ਚਾਹੀਦਾ ਹੈ। ਇਸ ਵਿੱਚ ਇਹ ਸ਼ਾਮਲ ਹਨ:

 • ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਘਰ ਵਿੱਚ ਰਹੋ। ਪਰਿਵਾਰ ਨੂੰ ਮਿਲਣ ਜਾਂ ਕੰਮ ਉੱਤੇ ਨਾ ਜਾਓ।
 • ਜੇ ਤੁਹਾਨੂੰ ਕਰੋਨਵਾਇਰਸ ਦੇ ਲੱਛਣ ਹਨ, ਭਾਂਵੇਂ ਉਹ ਹਲਕੇ ਹੀ ਹੋਣ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਟੈਸਟ ਕਰਵਾਉਣਾ ਚਾਹੀਦਾ ਹੈ।
 • ਜੇ ਤੁਸੀਂ ਘਰ ਵਿੱਚੋਂ ਕੰਮ ਕਰ ਸਕਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਘਰ ਤੋਂ ਕੰਮ ਕਰਨਾ ਚਾਹੀਦਾ ਹੈ।
 • ਜੇ ਤੁਸੀਂ ਆਪਣੇ ਘਰ ਤੋਂ ਬਾਹਰ ਦੇ ਲੋਕਾਂ ਨੂੰ ਮਿਲਦੇ ਹੋ, ਤਾਂ ਤੁਹਾਨੂੰ ਆਪਣੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ – ਹੱਥ ਮਿਲਾਉਣਾ ਅਤੇ ਜੱਫੀਆਂ ਬਿਲਕੁਲ ਮਨ੍ਹਾਂ ਹਨ। ਇਹ ਉਹਨਾਂ ਲੋਕਾਂ ਦੀ ਰੱਖਿਆ ਕਰਨ ਵਿੱਚ ਸਹਾਇਤਾ ਕਰੇਗਾ ਜਿੰਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।
 • ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ, ਕਿਸੇ ਟਿਸ਼ੂ ਜਾਂ ਕੂਹਣੀ ਵਿੱਚ ਖੰਘੋ ਅਤੇ ਛਿੱਕੋ, ਅਤੇ ਦੂਸਰੇ ਲੋਕਾਂ ਤੋਂ ਘੱਟੋ ਘੱਟ 1.5 ਮੀਟਰ ਦੀ ਸੁਰੱਖਿਅਤ ਦੂਰੀ ਬਣਾਈ ਰੱਖੋ।
 • ਘਰੋਂ ਬਾਹਰ ਨਿਕਲਦੇ ਸਮੇਂ ਤੁਹਾਨੂੰ ਲਾਜ਼ਮੀ ਤੌਰ ਤੇ ਆਪਣਾ ਨੱਕ ਅਤੇ ਮੂੰਹ ਢੱਕਣਾ ਚਾਹੀਦਾ ਹੈ ਜਦੋਂ ਤੱਕ ਕਿ ਅਜਿਹਾ ਨਾ ਕਰਨ ਦਾ ਕੋਈ ਕਨੂੰਨੀ ਕਾਰਣ ਨਹੀਂ ਹੈ।

ਜੇ ਸਥਿੱਤੀ ਬਦਲਦੀ ਹੈ ਤਾਂ ਮੁੱਖ ਸਿਹਤ ਅਫਸਰ (Chief Health Officer) ਪਾਬੰਦੀਆਂ ਨੂੰ ਬਦਲ ਸਕਦਾ ਹੈ।

ਵਸੀਲੇ

ਕਿਰਪਾ ਕਰਕੇ ਹੇਠਾਂ ਦਿੱਤੀਆਂ ਸਮੱਗਰੀਆਂ ਦੀ ਵਰਤੋਂ ਕਰੋ ਅਤੇ ਇਹਨਾਂ ਨੂੰ ਈਮੇਲ, ਸੋਸ਼ਲ ਮੀਡੀਆ ਜਾਂ ਦੂਸਰੇ ਭਾਈਚਾਰਕ ਤਾਣੇ-ਬਾਣਿਆਂ ਦੇ ਰਾਹੀਂ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ।

ਟੈਸਟ ਕਰਵਾਉਣਾ ਅਤੇ ਇਕੱਲਤਾ

ਸੁਰੱਖਿਅਤ ਰਹਿਣਾ

ਸਹਾਇਤਾ ਪ੍ਰਾਪਤ ਕਰਨਾ

ਚਿਹਰਾ ਢੱਕਣ ਵਾਲੇ ਕੱਪੜੇ